ਕੀ ਉਮੀਦ ਕੀਤੀ ਜਾਂਦੀ ਹੈ:
- ਸਾਰੀਆਂ ਪਰਸਪਰ-ਕਿਰਿਆਵਾਂ ਵਿੱਚ ਸਤਿਕਾਰ ਕਰੋ, ਭਾਵੇਂ ਵਿਅਕਤੀਗਤ ਤੌਰ 'ਤੇ, ਫ਼ੋਨ ਦੁਆਰਾ, ਜਾਂ ਈਮੇਲ ਦੁਆਰਾ।
- ਸਾਰਿਆਂ ਨੂੰ ਦੂਜਿਆਂ ਦੇ ਅਧਿਕਾਰਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ।
ਕਿਹੜੀ ਚੀਜ਼ ਦੀ ਇਜਾਜ਼ਤ ਨਹੀਂ ਹੈ, ਇਸ ਦੀਆਂ ਉਦਾਹਰਨਾਂ:
- ਧਮਕੀਆਂ, ਰੁੱਖੀ ਭਾਸ਼ਾ, ਪਰੇਸ਼ਾਨੀ, ਜਾਂ ਭੇਦਭਾਵ।
- ਸਰੀਰਕ ਹਮਲਾ ਕਰਨਾ ਜਾਂ ਚੀਜ਼ਾਂ ਸੁੱਟਣਾ।
- ਗੈਰ-ਕਾਨੂੰਨੀ ਗਤੀਵਿਧੀਆਂ ਜਿਵੇਂ ਕਿ ਨਸ਼ੀਲੇ ਪਦਾਰਥਾਂ ਦੀ ਵਰਤੋਂ ਕਰਨਾ, ਚੋਰੀ ਕਰਨਾ, ਜਾਂ ਭੰਨਤੋੜ ਕਰਨਾ।
- ਸ਼ਹਿਰ ਦੇ ਨਿਯਮਾਂ ਨੂੰ ਤੋੜਨਾ ਜਾਂ ਅਜਿਹਾ ਕੁਝ ਕਰਨਾ, ਜਿਸ ਨਾਲ ਦੂਜੇ ਲੋਕਾਂ ਨੂੰ ਅਸੁਰੱਖਿਅਤ ਮਹਿਸੂਸ ਹੋਵੇ।
- ਦੂਸਰਿਆਂ ਨੂੰ ਸ਼ਹਿਰ ਦੇ ਸਥਾਨਾਂ ਦੀ ਵਰਤੋਂ ਕਰਨ ਤੋਂ ਰੋਕਣਾ।
ਜੇਕਰ ਨਿਯਮ ਤੋੜੇ ਜਾਂਦੇ ਹਨ, ਤਾਂ ਕੀ ਹੋ ਸਕਦਾ ਹੈ, ਇਸ ਦੀਆਂ ਉਦਾਹਰਨਾਂ:
- ਸ਼ਹਿਰ ਦਾ ਸਟਾਫ਼ ਤੁਹਾਨੂੰ ਮਾੜੇ-ਵਿਵਹਾਰ ਨੂੰ ਰੋਕਣ ਲਈ ਕਹਿ ਸਕਦਾ ਹੈ।
- ਉਹ ਚੇਤਾਵਨੀਆਂ ਦੇ ਸਕਦੇ ਹਨ ਜਾਂ ਤੁਹਾਨੂੰ ਛੱਡਣ ਲਈ ਕਹਿ ਸਕਦੇ ਹਨ।
- ਜੇਕਰ ਜ਼ਰੂਰਤ ਪਵੇ, ਤਾਂ ਉਹ ਸੁਰੱਖਿਆ ਜਾਂ ਪੁਲਿਸ ਨੂੰ ਕਾਲ ਕਰ ਸਕਦੇ ਹਨ।
- ਕਿਸੇ ਵੀ ਘਟਨਾ ਬਾਰੇ ਰਿਪੋਰਟ ਕੀਤੀ ਜਾਵੇਗੀ।
- ਤੁਹਾਡੇ ਲਈ ਸ਼ਹਿਰ ਦੇ ਪ੍ਰੋਗਰਾਮਾਂ ਜਾਂ ਸਥਾਨਾਂ 'ਤੇ ਕੁਝ ਸਮੇਂ ਲਈ ਪਾਬੰਦੀ ਲਗਾਈ ਜਾ ਸਕਦੀ ਹੈ।
ਹੋਰ ਵੇਰਵਿਆਂ ਲਈ, ਤੁਸੀਂ ਅਸਵੀਕਾਰਨਯੋਗ ਆਚਰਣ 'ਤੇ ਸ਼ਹਿਰ ਦੀ ਪਾਲਿਸੀ ਦੀ ਜਾਂਚ ਕਰ ਸਕਦੇ ਹੋ।